+++ ਸੁਖਬੀਰ ਤੇ ਮਨਪ੍ਰੀਤ ਲਈ ਬਣੀ ਨੱਕ ਦੀ ਲੜਾਈ +++ ਚੋਣ ਚੁਸਕੀਆਂ : ਅਧਿਆਪਕਾਂ ਨੂੰ ਤਨਖਾਹ ਨਹੀਂ ਵਿਦਿਆਰਥੀਆਂ ਨੂੰ ਲੈਪਟਾਪ: ਗੁਰਭੇਜ ਸਿੰਘ ਚੌਹਾਨ +++ ਚੋਣਾਂ ਲਈ ਕਰਵਾਏ ਗਏ ਇਕ ਸਰਵੇ ਮੁਤਾਬਕ ਪੰਜਾਬ ਦੇ 43 ਫ਼ੀ ਸਦੀ ਵੋਟਰਾਂ ਨੇ ਕਾਂਗਰਸ ਵਲੋਂ 69 ਸੀਟਾਂ 'ਤੇ ਸਪੱਸ਼ਟ ਤੌਰ 'ਤੇ ਜਿੱਤ ਦੇ ਫ਼ੈਸਲੇ 'ਤੇ ਮੋਹਰ ਲਗਾਈ +++ ਸਾਂਝੇ ਮੋਰਚੇ ਦੀ ਉਮੀਦਵਾਰ ਨੀਰੂ ਚੌਧਰੀ ਨੇ ਪਿੰਡਾਂ ਦਾ ਦੌਰਾ ਕੀਤਾ +++ ਪਾਕਿ : ਗਿਲਾਨੀ ਸੁਪਰੀਮ ਕੋਰਟ 'ਚ ਪੇਸ਼, ਸਿਆਸੀ ਸੰਕਟ ਹਾਲ ਦੀ ਘੜੀ ਟਲਿਆ +++ ਕੈਨੇਡੀਅਨ ਨਾਗਰਿਕ ਨੂੰ ਈਰਾਨ 'ਚ ਸਜ਼ਾ-ਏ-ਮੌਤ, ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਸ਼ਬਦਾਂ ਦੀ ਜੰਗ ਤੇਜ਼ +++ ਬਰਸੀ ਤੇ ਵਿਸ਼ੇਸ਼ਹਰਿਆਣਾ ਸੂਬੇ ਵਿਚ ਪੰਜਾਬੀ ਜੁਬਾਨ ਦਾ ਸਰਤਾਜ ਸੀ ਡਾ: ਅਮਰਜੀਤ ਸਿੰਘ ਕਾਂਗ-ਹਰਪ੍ਰੀਤ ਸਿੰਘ +++ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੇਂ ਸਾਲ ਦੀ ਪਹਿਲੀ ਸਹਿਤਕ ਮਿਲਣੀ 15 ਜਨਵਰੀ ਨੂੰ ਹੋਈ +++ ਭਾਰਤ 'ਚ ਟੀਬੀ ਦੀ 'ਖਤਰਨਾਕ ਕਿਸਮ' ਦਾ ਹਮਲਾ, ਸਿਹਤ ਮੰਤਰਾਲੇ ਵਲੋਂ ਡਾਕਟਰਾਂ ਦੀ ਟੀਮ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ +++ ਦਸਤਾਰ ਮਾਮਲੇ 'ਚ ਫ਼ਰਾਂਸ ਨੂੰ ਫ਼ਟਕਾਰ ਲੱਗਣ ਨਾਲ ਅਕਾਲ ਤਖ਼ਤ ਦੇ ਜਥੇਦਾਰ ਖ਼ੁਸ਼ +++ ਬਾਬਰੀ ਮਸਜਿਦ ਕਾਂਡ ਮਹਿਜ ਇਕ ਹਾਦਸਾ ਸੀ : ਸੁਪ੍ਰੀਮ ਕੋਰਟ +++ ਰੋਸ ਮੁਜ਼ਾਹਰਾਕਾਰੀਆਂ ਵੱਲੋਂ ਧੂੰਆਂ-ਬੰਬ ਸੁੱਟੇ ਜਾਣ ਕਾਰਣ ਵ੍ਹਾਈਟ ਹਾਊਸ ਕੀਤਾ ਲਾੱਕ +++ ਕੈਨੇਡੀਅਨ ਨੇਵੀ ਦੇ ਇੱਕ ਖੁਫੀਆ ਅਧਿਕਾਰੀ ਉੱਤੇ ਗੁਪਤ ਜਾਣਕਾਰੀ ਵਿਦੇਸ਼ੀ ਤੱਤਾਂ ਨੂੰ ਭੇਜਣ ਦਾ ਦੋਸ਼ +++ ਅਲ ਕਾਇਦਾ ਦਾ ਯਮਨ ਦੇ ਸ਼ਹਿਰ 'ਤੇ ਕਬਜ਼ਾ +++ ਸੁਪਰੀਮ ਕੋਰਟ ਦੇ ਮਾਣਹਾਨੀ ਦੇ ਨੋਟਿਸ ਬਾਅਦ ਗਿਲਾਨੀ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ +++ ਅਫ਼ਗ਼ਾਨਿਸਤਾਨ ਦੀਆਂ ਦੋ ਮਸਜਿਦਾਂ ਵਿਚ ਧਮਾਕੇ, 60 ਮੌਤਾਂ +++ ਸੀਨੀਅਰ ਇੰਸਪੈਕਟਰਾਂ ਨੂੰ ਅੱਖੋਂ-ਪਰੋਖੇ ਕਰ ਕੇ ਵੱਡੇ ਘਰਾਂ ਦੇ ਕਾਕੇ ਡੀ.ਐਸ.ਪੀ. ਬਣਾਏ +++ ਰਾਹੁਲ ਗਾਂਧੀ ਦੇ ਇਸ਼ਾਰੇ ’ਤੇ ਹੇਠਲੇ ਪੱਧਰ ਦੀ ਨੌਕਰਸ਼ਾਹੀ ਨੂੰ ਲੋਕਪਾਲ ਦੇ ਘੇਰੇ ਤੋਂ ਬਾਹਰ ਰਖਿਆ ਗਿਆ : ਅੰਨਾ ਹਜ਼ਾਰੇ +++ ਅਕਾਲੀ ਦਲ ਦੀਆਂ ਰੈਲੀਆਂ ਕਾਂਗਰਸ ਦੀ ਪੰਜਾਬ ਬਚਾਉ ਯਾਤਰਾ ਨੂੰ ਫਿੱਕਾ ਕਰ ਦੇਣਗੀਆਂ : ਸੁਖਬੀਰ ਸਿੰਘ ਬਾਦਲ +++ ਕੌਮ ਦੇ ਵੱਡੇ ਹਿੱਸੇ ਦੇ ਵਿਰੋਧ ਦੀ ਪ੍ਰਵਾਹ ਨਾ ਕਰਦਿਆਂ ਬਾਦਲ ਨੂੰ ‘ਫ਼ਖ਼ਰ-ਇ-ਕੌਮ’ ਦਾ ਸਨਮਾਨ ਦਿਤਾ ਬਾਕੀ ਜ਼ਿੰਦਗੀ ਵੀ ਕੌਮ ਦੇ ਲੇਖੇ ਲਾ ਦਿਆਂਗਾ : ਬਾਦਲ +++ ਇਰਾਨ ਅਤੇ ਅਮਰੀਕਾ ਵਿਚਾਲੇ ਤਣਾਅ +++ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ +++ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਵਿਕਾਸ ਕਰਵਾਏ ਜਾਣ ਦਾਅਵੇ ਸਰਾਸਰ ਗਲਤ +++ ਪੰਜਾਬ ਦੇ ਗੁਆਂਡ ਕਾਂਗਰਸ ਨੇ ਫਿਰ ਜਿੱਤ ਦੇ ਗੱਡੇ ਝੰਡੇ ਜੋ ਪੰਜਾਬ ਵਿਚ ਵੀ ਲਹਿਰਾਓਣਗੇ +++ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਯਾਦਗਾਰ ਬਣਾਈ ਜਾਵੇ : ਜਥੇਦਾਰ +++

supporter

SUPPORTE
amarjitsingh1
jaspal-PUNJABIDUNIA

ਅਸੀਂ ਜਾਗਾਂਗੇ

Baljinder_Sangha_Calgary1

 ਕਵਿਤਾ-  

ਦੁਨੀਆਂ ਭਰ ਦੇ ਬੰਧੂਆਂ ਮਜ਼ਦੂਰਾਂ ਦੇ ਨਾਮ
 
ਅਸੀਂ ਜਾਗਾਂਗੇ
ਹਾਂ
ਇਕ ਦਿਨ ਆਵੇ ਗਾ
ਅਸੀਂ ਜਾਗਾਂਗੇ
ਸਾਰੇ ਦੇ ਸਾਰੇ
ਦੁਨੀਆਂ ਦੇ ਇਕ ਕੋਨੇ ਤੋਂ
ਦੂਸਰੇ ਕੋਨੇ ਤੱਕ
ਫਿਰ ਸੂਰਜ ਸਾਡਾ
ਕਹਿਣਾ ਮੰਨੇਗਾ
ਤੇ ਸਾਡੀਆਂ ਯੁਗਾਂ ਤੋ
ਸਲਾ੍ਹਬੀਆਂ ਝੁੱਗੀਆਂ ਤੇ
ਨਿੱਘੀ ਧੁੱਪ ਸਿੱਟੇਗਾ
ਤੁਸੀ ਘਬਰਾਕੇ
ਸਾਨੂੰ ਜੇਲਾਂ ਵਿਚ ਡੱਕੋਗੇ
ਤੇ ਅਸੀ
ਸਲਾਖਾਂ ਨੂੰ
ਅਗਰਬੱਤੀ ਦੇ
ਤੀਲਿਆਂ ਵਾਂਗ ਮਰੋੜ ਦੇਵਾਗੇ
ਤੇ ਅਜ਼ਾਦ ਹੋ ਜਾਂਵਾਗੇ
ਇਕ ਨਵਾਂ ਸਮਾਜ ਸਿਰਜਣ ਲਈ
ਜਿੱਥੇ
ਭੁੱਖ,ਦੁੱਖ ਤੇ ਸੁੱਖ
ਸਭ ਦੇ ਸਾਂਝੇ ਹੋਣਗੇ
 

ਬਲਜਿੰਦਰ ਸੰਘਾ
403-680-3212
 

 

 

 

baljinder_sangha_punjabidunia
NEWS_AD
kd
baba_ji_kale

ਸ੍ਰੀ ਹਰਿਕ੍ਰਿਸ਼ਨ ਧਿਆਈਐ

ਸ੍ਰੀ ਹਰਿਕ੍ਰਿਸ਼ਨ ਧਿਆਈਐ
ਸਿੱਖ ਧਰਮ ਮਾਨਵੀ ਕਦਰਾਂ-ਕੀਮਤਾਂ ਦੀ ਪਹਿਰੇਦਾਰੀ ਕਰਨ ਦੇ ਨਾਲ-ਨਾਲ ਆਪਸੀ ਪਿਆਰ, ਭਾਈਚਾਰੇ ਅਤੇ ਬਰਾਬਰੀ ਦੀ ਹਮਾਇਤ ਕਰਦਾ ਆ ਰਿਹਾ ਹੈ। ਦਸ ਗੁਰੂ ਸਾਹਿਬਾਨਾਂ ਅਤੇ ਗੁਰੂ ਘਰ ਦੇ ਨਿਕਟਵਰਤੀਆਂ ਦਾ ਜੀਵਨ ਸਿੱਖੀ ਦੇ ਤਿੰਨ ਸੁਨਹਿਰੀ ਸਿਧਾਂਤਾਂ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜੱਪਣ ਨੂੰ ਪ੍ਰਣਾਇਆ ਰਿਹਾ ਹੈ। ਇਨ੍ਹਾਂ ਸਿਧਾਂਤਾਂ ਦੀ ਤਰਜਮਾਨੀ ਕਰਨ ਵਾਲੀ ਜੀਵਨ-ਜਾਚ ਹੀ ਬਾਬੇਕਿਆਂ ਵੱਲੋਂ ਵਡਿਆਈ ਅਤੇ ਸਲਾਹੀ ਜਾਂਦੀ ਰਹੀ ਹੈ। ਦੁਨਿਆਵੀ ਤੌਰ 'ਤੇ (ਗੁਰੂ) ਹਰਿਕ੍ਰਿਸ਼ਨ ਜੀ ਭਾਵੇਂ ਅਜੇ ਬਚਪਨ ਦੀਆਂ ਬਰੂਹਾਂ 'ਤੇ (ਸਵਾ ਕੁ ਪੰਜ ਸਾਲ) ਹੀ ਵਿਚਰ ਰਹੇ ਸਨ ਪਰ ਕੁਝ ਵਿਸ਼ੇਸ਼ ਗੁਣਾਂ ਅਤੇ ਸਿੱਖੀ ਦੀ ਸਮਝ ਸਦਕਾ ਗੁਰੂ ਪਿਤਾ ਸ੍ਰੀ ਹਰਿ ਰਾਇ ਸਾਹਿਬ ਨੇ ਉਨ੍ਹਾਂ ਨੂੰ ਗੁਰੂ ਘਰ ਦੀ ਵੱਡੇਰੀ ਅਤੇ ਉਚੇਰੀ ਜ਼ਿੰਮੇਵਾਰੀ ਸੰਭਾਲ ਦਿੱਤੀ। ਆਪ ਜੀ ਵੱਲੋਂ ਜਿੱਥੇ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਗਿਆ ਉਥੇ ਆਪਣੇ ਗੁਰੂ-ਕਾਲ(ਢਾਈ ਕੁ ਸਾਲ) ਵਿਚ ਕੁਝ ਅਜਿਹੀਆਂ ਪਿਰਤਾਂ ਵੀ ਪਾਈਆਂ ਜਿਨ੍ਹਾਂ ਦੇ ਸਦਕਾ ਰੋਜ਼ਾਨਾ ਸਰਬਤ ਦੇ ਭਲੇ ਲਈ ਕੀਤੀ ਜਾਣ ਵਾਲੀ ਅਰਦਾਸ ਵਿਚ ਉਨ੍ਹਾਂ ਦੇ ਨਾਮ ਦਾ ਜ਼ਿਕਰ 'ਜਿਸ ਡਿਠੈ ਸਭਿ ਦੁਖਿ ਜਾਇ' ਕਰਕੇ ਕੀਤਾ ਜਾਂਦਾ ਹੈ। ਸ੍ਰੀ ਗੁਰੁ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ 1656 ਈæ (ਬਿ´ਮੀ ਸੰਮਤ 8 ਸਾਵਣ 1713) ਨੂੰ ਪਿਤਾ ਗੁਰੂ ਹਰਿ ਰਾਇ ਜੀ ਅਤੇ ਮਾਤਾ ਕਿਸ਼ਨ ਕੌਰ ਜੀ ਦੇ ਗ੍ਰਹਿ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਪਰ ਭੱਟ ਵਹੀਆਂ ਦੇ ਹਵਾਲੇ ਨਾਲ ਗੁਰੂ ਜੀ ਦਾ ਪੈਦਾਇਸ਼ੀ ਦਿਹਾੜਾ ਸੰਨ 1652 ਦਾ ਦੱਸਿਆ ਗਿਆ ਹੈ। ਜਿੱਥੇ ਗੁਰੂ ਹਰਿਕ੍ਰਿਸ਼ਨ ਜੀ ਦੇ ਮੁੱਖੜੇ ਦੀ ਦਿੱਖ ਮਨਾਂ ਨੂੰ ਮੋਹਣ ਵਾਲੀ ਸੀ, ਉਥੇ ਉਨ੍ਹਾਂ ਦਾ ਹਿਰਦਾ ਵੀ ਅਤਿ ਕੋਮਲ ਸੀ। ਆਪਜੀ ਦੇ ਬਚਪਨ ਦਾ ਵਧੇਰੇ ਸਮਾਂ ਗੁਰੂ ਹਰਿ ਰਾਇ ਜੀ ਦੀ ਛਤਰ-ਛਾਇਆ ਹੇਠ ਬਤੀਤ ਹੋਣ ਕਰਕੇ ਆਪ ਜੀ ਦੇ ਸੁਭਾਅ ਅਤੇ ਨਿਭਾਅ ਉਪਰ ਗੁਰੂ ਪਿਤਾ ਦਾ ਕਾਫੀ ਡੂੰਘਾ ਪ੍ਰਭਾਵ ਸੀ। ਇਸ ਪ੍ਰਭਾਵਸਦਕਾ ਹੀ (ਗੁਰੂ) ਹਰਿਕ੍ਰਿਸ਼ਨ ਜੀ ਆਈਆਂ ਸੰਗਤਾਂ ਨੂੰ ਲੰਗਰ-ਪਾਣੀ ਛਕਾਉਣ ਦੀ ਸੇਵਾ ਵਿਚ ਜੁਟੇ ਰਹਿੰਦੇ ਸਨ। ਰਾਜਸੀ ਲਾਹਾ ਲੈਣ ਦੀ ਤਾਕ ਵਿਚ ਧੀਰਮੱਲ ਨੇ ਗੁਰੂ ਘਰ ਦੇ ਖ਼ਿਲਾਫ਼ ਉਸ ਵਕਤ ਦੇ ਹਾਕਮ ਔਰੰਗਜ਼ੇਬ ਦੇ ਕੰਨ ਭਰਨੇ ਆਰੰਭ ਦਿੱਤੇ। ਔਰੰਗਜ਼ੇਬ ਵੀ ਧੀਰਮੱਲ ਦੀਆਂ ਕਈ ਸ਼ਿਕਾਇਤਾਂ ਨੂੰ ਇਕ ਕੰਨ ਰਾਹੀਂ ਸੁਣ ਕੇ ਦੂਜੇ ਕੰਨ ਰਾਹੀਂ ਬਾਹਰ ਕੱਢ ਦਿੰਦਾ ਸੀ ਪਰ ਜਦੋਂ ਉਸ ਨੂੰ ਇਸ ਗੱਲ ਦਾ ਇਲਮ ਹੋਇਆ ਕਿ ਸੱਤਵੇਂ ਪਾਤਸ਼ਾਹ ਸ੍ਰੀ ਹਰਿ ਰਾਇ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਹੈ ਤਾਂ ਉਸ ਨੇ ਗੁਰੂ ਜੀ ਨੂੰਦਿੱਲੀ ਆਉਣ ਲਈ ਸੰਮਨ ਭੇਜ ਦਿੱਤੇ। ਸੰਗਤਾਂ ਨਾਲ ਮਸ਼ਵਰਾ ਕਰਨ ਤੋਂ ਬਾਅਦ ਗੁਰੂ ਸਾਹਿਬ ਔਰੰਗਜ਼ੇਬ ਨੂੰ ਮਿਲਣ ਤੋਂ ਸਾਫ ਇਨਕਾਰੀ ਹੋ ਗਏ। ਰਾਜਪੂਤ ਰਾਜਿਆਂ ਦੀ ਸਲਾਹ ਨਾਲ ਬਾਦਸ਼ਾਹ ਨੇ ਗੁਰੂ ਜੀ ਨੂੰਦੁਬਾਰਾ ਚਿੱਠੀ ਭੇਜ ਦਿੱਤੀ। ਚਿੱਠੀ ਦੀ ਭਾਸ਼ਾ ਕੁਝ ਨਿਮਰ ਅਤੇ ਆਦਰਮਈ ਹੋਣ ਕਰਕੇ ਸੱਤਵੇਂ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਨੂੰ ਦਿੱਲੀ ਭੇਜਣ ਦਾ ਨਿਰਣਾ ਲੈ ਲਿਆ। ਕਿਉਂਕਿ ਗੁਰਮਤਿ ਦੇ ਜਾਣਕਾਰ ਹੋਣ ਦੇ ਨਾਲ-ਨਾਲ ਬਾਬਾ ਰਾਮ ਰਾਇ ਹਾਜ਼ਰ-ਜਵਾਬ ਵੀ ਸਨ।ਜਦੋਂ ਬਾਬਾ ਰਾਮ ਰਾਇ ਨੇ ਦਿੱਲੀ ਜਾ ਕੇ ਔਰੰਗਜ਼ੇਬ ਨਾਲ ਸੰਵਾਦ ਰਚਾਇਆ ਤਾਂ ਉਸ ਦੀ ਦਿਮਾਗਦਾਰੀ ਦਾ ਬਾਦਸ਼ਾਹ 'ਤੇ ਚੰਗਾ ਪ੍ਰਭਾਵ ਪਿਆ। ਪਰ ਜਦੋਂ ਬਾਦਸ਼ਾਹ ਦੀਆਂ ਖੁਸ਼ੀਆਂ ਹਾਸਲ ਕਰਨ ਖਾਤਰ ਰਾਮ ਰਾਇ ਨੇ ਬਾਬੇ ਦੀ ਬਾਣੀ (ਮਿੱਟੀ ਬੇਈਮਾਨ ਦੀ...) ਤਬਦੀਲ ਕਰ ਦਿੱਤੀ ਤਾਂ ਉਹ ਗੁਰੂ ਨਾਨਕ ਦੇ ਘਰ 'ਚੋਂ ਦੁਰਕਾਰਿਆ ਗਿਆ। ਉਸ ਦੇ ਇਸ ਨਾਬਖਸ਼ਣਯੋਗ ਗੁਨਾਹ ਬਦਲੇ ਗੁਰੂ ਪਿਤਾ ਨੇਉਸ ਦੇ ਮੱਥੇ ਲੱਗਣ ਤੋਂ ਹੀ ਨਾਂਹ ਕਰ ਦਿੱਤੀ। ਰਾਮ ਰਾਇ ਦੀ ਇਸ ਨਾਲਾਇਕੀ ਕਾਰਨ ਗੁਰੂ ਹਰਿ ਰਾਇ ਸਾਹਿਬ ਨੇ 1661 ਈæ (ਸੰਮਤ 1718) ਨੂੰ ਆਪਣੇ ਛੋਟੇ ਸਾਹਿਬਜ਼ਾਦੇ (ਗੁਰੂ) ਹਰਿਕ੍ਰਿਸ਼ਨ ਜੀ ਨੂੰ ਸਿੱਖ ਕੌਮ ਦੀ ਰਹਿਨੁਮਾਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਸਮੇਂ ਉਨ੍ਹਾਂ ਦੀ ਵਰੇਸ ਸਵਾ ਕੁ ਪੰਜ ਸਾਲ ਦੀ ਬਣਦੀ ਸੀ। ਦੁਨਿਆਵੀ ਤੌਰ 'ਤੇ ਇਹ ਸਮਾਂ ਹਾਣੀਆਂ ਨਾਲ ਖੇਡਣ-ਮੱਲਣ ਦਾ ਸਮਝਿਆ ਜਾਂਦਾ ਹੈ। ਇਸ ਕਰਕੇ ਇਹ ਵਕਤ ਸਿੱਖਾਂ ਦੀ ਸਿਦਕਦਿਲੀਅਤੇ ਸ਼ਰਧਾ ਨੂੰ ਪਰਖਣ ਦਾ ਵੀ ਸੀ। ਕਿਉਂਕਿ ਗੁਰੂ ਘਰ ਦੇ ਦੋਖੀ (ਧੀਰਮੱਲੀਏ ਅਤੇ ਰਾਮ ਰਾਈਏ) ਗੁਰੂ ਘਰ ਨੂੰ ਢਾਹ ਲਗਾਉਣ ਲਈ ਸੰਗਤਾਂ ਵਿਚ ਭਰਮ-ਭੁਲੇਖੇ ਪੈਦਾ ਕਰਨ ਦੇ ਕੋਝੇ ਯਤਨ ਕਰ ਰਹੇ ਸਨ। ਪਰ ਇਨ੍ਹਾਂ ਭਰਮ-ਭੁਲੇਖਿਆਂ ਦੇ ਬਾਵਜੂਦ ਵੀ ਗੁਰੂ ਹਰਿਕ੍ਰਿਸ਼ਨ ਜੀ ਨੇ ਉਮਰ ਛੁਟੇਰੀ ਪਰ ਅਕਲ ਵਡੇਰੀ ਦਾ ਸਬੂਤ ਦਿੰਦਿਆਂਗੁਰਿਆਈ ਦੀ ਜ਼ਿੰਮੇਵਾਰੀ (1661 ਤੋਂ 1664) ਸਾਬਤ ਕਦਮਾਂ ਨਾਲ ਨਿਭਾਈ। ਰਾਮ ਰਾਇ ਦੀਆਂ ਸ਼ਿਕਾਇਤਾਂ ਦੇ ਅਸਰ ਕਾਰਨ ਅਤੇ ਕੁਝਆਪਣੇ ਮਨ ਦੇ ਤੌਖਲੇ ਨੂੰ ਮਿਟਾਉਣ ਖਾਤਰ ਉਸ ਵਕਤ ਦੇ ਹਾਕਮ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਬੁਲਾ ਲਿਆ। ਇਸ ਕੰਮ ਲਈ ਉਸ ਨੇ ਆਪਣੇ ਇਕ ਖਾਸ ਅਫਸਰ ਮਿਰਜ਼ਾ ਜੈ ਸਿੰਘ ਦੀ ਡਿਊਟੀ ਲਗਾਈ ਜੋ ਗੁਰੂ ਘਰ ਪ੍ਰਤੀ ਕੁਝ ਸਤਿਕਾਰਤ ਭਾਵਨਾ ਰੱਖਦਾ ਸੀ। ਗੁਰੂ ਹਰਿਕ੍ਰਿਸ਼ਨ ਜੀ ਨੇ ਉਸ ਵਕਤ ਦੇ ਕੁਝ ਮੁਖੀ ਸਿੱਖਾਂ ਭਾਈ ਦਰਗਾਹ ਮੱਲ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ ਅਤੇ ਕੁਝ ਹੋਰ ਸਲਾਹਕਾਰਾਂ ਨਾਲ ਸਲਾਹ ਕੀਤੀ ਤਾਂ ਉਨ੍ਹਾਂ ਨੇ ਦਿੱਲੀ ਜਾਣ ਦੀ ਹਾਮੀ ਭਰ ਲਈ। ਇਸ ਹਾਮੀ ਵਜੋਂਗੁਰੂ ਸਾਹਿਬ ਦਿੱਲੀ ਜਾਣ ਲਈ ਰਜ਼ਾਮੰਦ ਤਾਂ ਹੋ ਗਏ ਪਰ ਉਨ੍ਹਾਂ ਨੇ ਦੁਸ਼ਟ ਔਰੰਗਜ਼ੇਬ ਦੇ ਮੱਥੇ ਨਾ ਲੱਗਣ ਦਾ ਫੈਸਲਾ ਵੀ ਸੁਣਾ ਦਿੱਤਾ। ਸੰਗਤਾਂ ਨੇ ਗੁਰੂ ਸਾਹਿਬ ਦੇ ਫੈਸਲੇ 'ਤੇ ਆਪਣੀ ਮੋਹਰ ਲਗਾ ਦਿੱਤੀ। ਜਦੋਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀਪਹੁੰਚੇ ਤਾਂ ਰਾਜਾ ਜੈ ਸਿੰਘ ਸਮੇਤ ਦਿੱਲੀ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਉਸ ਨੇ ਗੁਰੂ ਸਾਹਿਬ ਦਾ ਪੜਾਅ ਵੀ ਆਪਣੇ ਮਹੱਲ ਵਿਚ ਹੀ ਕਰਵਾ ਦਿੱਤਾ। ਰਾਜਾ ਜੈ ਸਿੰਘ ਦਾ ਮਹੱਲ ਛੱਡ ਕੇ ਗੁਰੂ ਹਰਿਕ੍ਰਿਸ਼ਨ ਜੀ ਨੇ ਜਮਨਾ ਨਦੀ ਕਿਨਾਰੇ ਇਕ ਖੁੱਲ੍ਹੀ ਥਾਂ 'ਤੇ ਡੇਰਾ ਜਾ ਲਾਇਆ। ਇਧਰ ਜਦੋਂ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੂੰ ਆਪਣੇ ਗੁਰੂ ਸਾਹਿਬ ਦੇ ਬਿਮਾਰ ਹੋਣ ਦਾ ਪਤਾ ਲੱਗਾ ਤਾਂ ਉਹ ਭਾਰੀ ਗਿਣਤੀ ਵਿਚ ਜਮਨਾ ਨਦੀ ਕਿਨਾਰੇ ਆਉਣ ਲੱਗੀਆਂ। ਸੰਗਤਾਂ ਨੂੰ ਸੰਬੋਧਨ ਕਰਕੇ ਆਪ ਜੀਨੇ ਕਿਹਾ ਕਿ ਸਰੀਰਾਂ ਦੇ ਮਿਲਾਪ ਥੋੜ੍ਹ-ਚਿਰੇ ਹੁੰਦੇ ਹਨ, ਪਰ ਗੁਰ ਉਪਦੇਸ਼ ਸਦੀਵੀ ਹੁੰਦਾ ਹੈ। ਸੋ ਲੋੜ ਹੈ ਕਿ ਧਰਮ ਦੀ ਕਿਰਤ ਕਰਦਿਆਂ ਗੁਰ ਉਪਦੇਸ਼ ਨੂੰ ਅਪਨਾਉਣ ਅਤੇ ਕਮਾਉਣ ਦੀ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸੰਗਤਾਂ ਨੂੰ ਇਹ ਇਸ਼ਾਰਾ ਕਰ ਦਿੱਤਾ ਕਿ ਗੁਰੂ ਨਾਨਕ ਦੇ ਘਰ ਦਾ ਨੌਵਾਂ ਵਾਰਿਸ (ਗੁਰੂ) ਬਾਬੇ ਬਕਾਲੇ ਵਿਚ ਰਹਿੰਦਾ ਹੈ। ਅਖੀਰ 30 ਮਾਰਚ 1664 ਈæ (ਸੰਮਤ 1721) ਨੂੰ ਗੁਰੂ ਜੀ ਜਮਨਾ ਦੇ ਕੰਢੇ ਜੋਤੀ ਜੋਤ ਸਮਾ ਗਏ।

ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਖਾਲਸਾ ਸਕੂਲ ਦੇ ਬੱਚੇ ਜਿਨ੍ਹਾਂ ਨੂੰ ਕੀਰਤਨ ਸਿਖਾਓਣ ਦੀ ਸੇਵਾ ਬੀਬੀ ਜਸਵੀਰ ਕੌਰ ਅਤੇ ਉਨ੍ਹਾਂ ਦਾ ਸੰਮੂਹ ਪਰਿਵਾਰ, ਅਤੇ ਪੰਜਾਬੀ ਬੋਲਣ,ਲਿਖਣ,ਪੜਣ ਦੀ ਸੇਵਾ ਮਾਸਟਰ ਗੁਰਨਾਮ ਸਿੰਘ ਜੀ ਕਰ ਰਹੇ ਹਨ